ਚਿੱਚੜ ਪਸ਼ੂਆਂ ਦੇ ਬਾਹਰੀ ਪਰਜੀਵੀ ਹੁੰਦੇ ਹਨ ਜੋ ਪਸ਼ੂ ਦਾ ਖੂਨ ਚੂਸਦੇ ਹਨ, ਚਮੜੀ ਦੀ ਸੋਜਸ਼ ਦਾ ਕਾਰਣ ਬਣਦੇ ਹਨ ਅਤੇ ਸਿੱਟੇ ਵਜੋਂ ਪਸ਼ੂ ਦੀ ਉਤਪਾਦਨ ਸਮਰੱਥਾ ਵੀ ਘਟਾਉਂਦੇ ਹਨ। ਇਹ ਪਸ਼ੂ ਦੀ ਪੂੰਛ ਥੱਲੇ ਅਤੇ ਵਾਲਾਂ ਵਿਚ, ਲੇਵੇ ਉਪਰ, ਕੰਨਾਂ ਪਿੱਛੇ, ਲੱਤਾਂ ਦੇ ਅੰਦਰ-ਬਾਹਰ ਵਾਰ ਲੁਕ ਜਾਂਦੇ ਹਨ ਅਤੇ ਕਈ ਬਿਮਾਰੀਆਂ ਫੈਲਾਉਂਦੇ ਹਨ। ਗਰਮ ਅਤੇ ਜ਼ਿਆਦਾ ਨਮੀ ਵਾਲੇ ਮੌਸਮ ਵਿੱਚ ਚਿੱਚੜਾਂ ਦੀ ਭਰਮਾਰ ਹੁੰਦੀ ਹੈ।
ਖੇਤੀ ਨਾਲ ਜੁੜੀ ਨਵੀਂ ਜਾਣਕਾਰੀ ਲਈ ਮੇਰਾ ਫਾਰਮਹਾਊਸ ਨਾਲ ਜੁੜੇ ਰਹੋ।