ਜੀਵਾਣੂ ਖਾਦ ਲਾਭਕਾਰੀ ਸੂਖਮ ਜੀਵ ਜਾਂ ਜੀਵਾਂ ਦਾ ਮਿਸ਼ਰਣ ਹੈ, ਜਿਨ੍ਹਾਂ ਨੂੰ ਜਦ ਬੀਜ, ਮਿੱਟੀ ਜਾਂ ਪੌਦਿਆਂ ਦੀਆਂ ਜੜ੍ਹਾਂ ਨੂੰ ਜਾਂਦਾ ਹੈ ਤਾਂ ਇਹ ਫਸਲ ਨੂੰ ਕਈ ਮਹੱਤਵਪੂਰਨ ਤੱਤ ਮੁੱਹਈਆ ਕਰਵਾਉਂਦੇ ਹਨ। ਪੌਦਿਆਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਵਾਲੇ ਜੀਵਾਣੂਆਂ ਦੀ ਲੜੀ ਵਿੱਚ ਐਜੇਸਪਾਈਰਿਲਮ ਜੀਵਾਣੂ ਸ਼ਾਮਲ ਹੈ, ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦੀ ਫ਼ਸਲ ਲਈ ਸਿਫਾਰਿਸ਼ ਕੀਤਾ ਹੈ।
ਪੀ.ਏ.ਯੂ. ਵੱਲੋਂ ਇਕ ਏਕੜ ਦੀ ਝੋਨੇ ਦੀ ਪਨੀਰੀ ਲਈ 500 ਗ੍ਰਾਮ ਜੀਵਾਣੂ ਖਾਦ ਦੇ ਪੈਕੇਟ ਦੀ ਸਿਫਾਰਿਸ਼ ਕੀਤੀ ਹੈ ਜਿਸ ਦੀ ਲਾਗਤ 40 ਰੁਪਏ ਹੈ। ਐਜੰਸਪਾਈਰਿਲਮ ਜੀਵਾਣੂ ਖਾਦ ਦੀ ਮਿਆਦ 3 ਮਹੀਨੇ ਹੈ।
ਇਹ ਜੀਵਾਣੂ ਖਾਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿਖੇ ਮਾਈ ਕੰਬਾਇਓਲੋਜੀ ਵਿਭਾਗ ਅਤੇ ਗੇਟ ਨੰਬਰ 1 ਤੇ ਬੀਜ ਵਿਕਰੀ ਦੀ ਦੁਕਾਨ ਤੇ ਉਪਲਬਧ ਹੈ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕਿਸਾਨ ਸਲਾਹਕਾਰ ਸੇਵਾ ਕੇਂਦਰਾਂ ਅਤੇ ਪੀ.ਏ.ਯੂ. ਦੇ ਖੇਤਰੀ ਖੋਜ ਕੇਂਦਰਾਂ ਵੱਲੋਂ ਵੀ ਇਹ ਜੀਵਾਣੂ ਖਾਦ ਅਗਾਊਂ ਮੰਗ ਤੇ ਮੁੱਹਈਆ ਕਰਵਾਇਆ ਜਾਂਦਾ ਹੈ।
ਹੋਰ ਜਾਣਕਾਰੀ ਲਈ, ਮੇਰਾ ਫਾਰਮਹਾਊਸ ਐਪ ਨਾਲ ਜੁੜੇ ਰਹੋ।