29 June 2024
ਹਰਵਿੰਦਰ ਸਿੰਘ, ਪੁੱਤਰ ਸਤਨਾਮ ਸਿੰਘ, ਪਿੰਡ ਧੰਮ, ਜਿਲ੍ਹਾ ਕਪੂਰਥਲਾ ਦਾ ਵਸਨੀਕ ਹੈ। ਓਹਨਾ ਨੇ 14 ਏਕੜ ਜ਼ਮੀਨ ਵਿੱਚ ਝੋਨੇ ਅਤੇ ਕਣਕ ਦੀ ਖੇਤੀ ਕਰਦਾ ਹੈ। ਓਹਨਾ ਨੇ ਬੀ. ਟੇਕ (ਫੂਡ ਸਾਇੰਸ) ਦੀ ਪੜਾਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਪਾਸ ਕੀਤੀ ਹੈ।
ਸਿੱਧੀ ਬਿਜਾਈ ਦਾ ਅਰੰਭ:
- ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਤੋਂ ਤਕਨੀਕੀ ਜਾਣਕਾਰੀ ਪ੍ਰਾਪਤ ਕਰਕੇ, 2022 ਵਿੱਚ ਪਹਿਲੀ ਵਾਰ ਤਰ ਵੱਤਰ ਵਿਧੀ ਨਾਲ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਮਨ ਬਣਾਇਆ।
-
- ਝੋਨੇ ਦੀ ਪੀ ਆਰ 121 ਕਿਸਮ ਦੀ ਸਿੱਧੀ ਬਿਜਾਈ ਕੀਤੀ ਅਤੇ ਲਗਭਗ 29 ਕੁਇੰਟਲ ਪ੍ਰਤੀ ਏਕੜ ਝਾੜ ਪ੍ਰਾਪਤ ਕੀਤਾ।
ਤਰ ਵੱਤਰ ਵਿਧੀ ਦੇ ਫਾਇਦੇ:
- ਹਰਵਿੰਦਰ ਸਿੰਘ ਦੇ ਅਨੁਸਾਰ, ਤਰ ਵੱਤਰ ਵਿਧੀ ਨਾਲ ਬਿਜਾਈ ਵਧੇਰੇ ਕਾਮਯਾਬ ਹੈ, ਜਿਸ ਨਾਲ ਪਾਣੀ ਦੀ ਬੱਚਤ ਹੁੰਦੀ ਹੈ ਅਤੇ ਨਦੀਨਾਂ ਦੀ ਰੋਕਥਾਮ ਆਸਾਨ ਰਹਿੰਦੀ ਹੈ।
- 2023 ਵਿੱਚ ਦੁਬਾਰਾ ਤਰ ਵੱਤਰ ਵਿਧੀ ਨਾਲ ਝੋਨੇ ਦੀ ਸਿੱਧੀ ਬਿਜਾਈ ਕੀਤੀ, ਜਿਸ ਨਾਲ ਔਸਤਨ 30 ਕੁਇੰਟਲ ਪ੍ਰਤੀ ਏਕੜ ਝਾੜ ਮਿਲਿਆ।
ਮਾਹਿਰਾਂ ਦੀ ਟੀਮ ਦੀ ਮਦਦ:
- 2024 ਵਿੱਚ ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਦੀ ਮਾਹਿਰਾਂ ਦੀ ਟੀਮ ਨੇ ਪਿੰਡ ਧੰਮ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਕੱਪ ਲਗਾਇਆ।
- ਕਿਸਾਨਾਂ ਦੇ ਸਿੱਧੀ ਬਿਜਾਈ ਪ੍ਰਤੀ ਖਦਸ਼ਿਆਂ ਨੂੰ ਦੂਰ ਕੀਤਾ ਗਿਆ।
ਨਵੀਨਤਮ ਪ੍ਰਯੋਗ:
- 2024 ਵਿੱਚ ਹਰਵਿੰਦਰ ਸਿੰਘ ਨੇ 5 ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ।
- ਸਿੱਧੀ ਬਿਜਾਈ ਵਿੱਚ ਕਾਮਯਾਬੀ ਲਈ ਸਟੌਂਪ/ਬੰਕਰ 30 ਈ.ਸੀ (ਪੈਂਡੀਮੈਥਾਲਿਨ) ਦੀ ਵਰਤੋਂ ਦੀ ਸਿਫ਼ਾਰਸ਼ ਕੀਤੀ।
ਨੌਜਵਾਨਾਂ ਲਈ ਪ੍ਰੇਰਣਾ:
ਹਰਵਿੰਦਰ ਸਿੰਘ ਤੋਂ ਸੇਧ ਲੈ ਕੇ ਗੁਰਜਿੰਦਰ ਸਿੰਘ ਨੇ ਵੀ ਪਹਿਲੀ ਵਾਰੀ ਇੱਕ ਏਕੜ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ।
ਹੋਰ ਜਾਣਕਾਰੀ ਲਈ, ਮੇਰਾ ਫਾਰਮਹਾਊਸ ਐਪ ਨਾਲ ਜੁੜੇ ਰਹੋ।