ਖ਼ਬਰਾਂ

ਘਰ ਖ਼ਬਰਾਂ


12 June 2024
project management tool

ਮੱਕੀ ਦੀ ਬਿਜਾਈ ਮਈ ਦੇ ਅਖੀਰਲੇ ਹਫ਼ਤੇ ਤੋਂ ਅਖੀਰ ਜੂਨ ਤੱਕ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਅਗਲੀ ਫ਼ਸਲ ਦੀ ਬਿਜਾਈ ਜਿਵੇਂ ਕਿ ਆਲੂ, ਤੋਰੀਆਂ, ਕਣਕ ਆਦਿ ਲਈ ਖੇਤ ਸਮੇਂ ਸਿਰ ਖਾਲੀ ਹੋ ਜਾਂਦੇ ਹਨ। ਸਮੇਂ ਸਿਰ ਬੀਜੀ ਫ਼ਸਲ ਤੋਂ ਝਾੜ ਵੀ ਚੰਗਾ ਮਿਲਦਾ ਹੈ ਅਤੇ ਬਾਰਿਸ਼ਾਂ ਵਿੱਚ ਜ਼ਿਆਦਾ ਪਾਣੀ ਦੇ ਨੁਕਸਾਨ ਤੋਂ ਵੀ ਬਚਿਆ ਜਾ ਸਕਦਾ ਹੈ।


ਬਿਜਾਈ ਦਾ ਢੰਗ ਅਤੇ ਬੀਜ ਦੀ ਮਾਤਰਾ

ਸਿਫ਼ਾਰਿਸ਼ ਕੀਤੇ ਕਾਸ਼ਤ ਦੇ ਢੰਗ ਅਪਣਾਉਣ ਨਾਲ ਬੂਟਿਆਂ ਦੀ ਪੂਰੀ ਗਿਣਤੀ ਦੇ ਨਾਲ-ਨਾਲ ਬੂਟਿਆਂ ਦਾ ਵਾਧਾ ਵੀ ਜ਼ਿਆਦਾ ਹੁੰਦਾ ਹੈ। ਕਿਸਾਨਾ ਦੇ ਖੇਤਾਂ ਵਿੱਚ ਬੂਟਿਆਂ ਦੀ ਘੱਟ ਗਿਣਤੀ ਹੋਣਾ ਘੱਟ ਝਾੜ ਦਾ ਪ੍ਰਮੁੱਖ ਕਾਰਨ ਹੈ। ਕਤਾਰ ਤੋਂ ਕਤਾਰ ਦਾ ਫ਼ਾਸਲਾ 60 ਸੈਂਟੀਮੀਟਰ ਰੱਖੋ ਅਤੇ ਬੂਟਿਆਂ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਰੱਖੋ। ਬੀਜ ਦੀ ਮਾਤਰਾ ਪਰਲ ਪੌਪਕੌਰਨ ਲਈ 7 ਕਿਲੋ ਪ੍ਰਤੀ ਏਕੜ ਅਤੇ ਬਾਕੀ ਕਿਸਮਾਂ ਲਈ 10 ਕਿਲੋ ਪ੍ਰਤੀ ਏਕੜ ਵਰਤੋ।


ਖਾਲੀਆਂ ਵਿੱਚ ਬਿਜਾਈ:

ਮਈ ਦੇ ਅਖੀਰਲੇ ਹਫ਼ਤੇ ਤੋਂ ਅੱਧ ਜੂਨ ਤੱਕ ਮੰਕੀ ਦੀ ਬਿਜਾਈ ਟਰੈਕਟਰ ਵਾਲੀ ਰਿਜਰ ਮਸ਼ੀਨ ਨਾਲ ਬਣਾਈਆਂ ਖਾਲੀਆਂ ਵਿੱਚ ਕੀਤੀ ਜਾ ਸਕਦੀ ਹੈ, ਜਿਸ ਨਾਲ ਖੁਸ਼ਕ ਅਤੇ ਗਰਮ ਮੌਸਮ ਵਿੱਚ ਪਾਣੀ ਘੱਟ ਅਤੇ ਸੋਖਾ ਲਗਦਾ ਹੈ। ਖਾਲੀਆਂ ਵਿੱਚ ਬੀਜੀ ਮੱਕੀ ਦੀ ਫ਼ਸਲ ਬਹੁਤ ਘੱਟ ਡਿੱਗਦੀ ਹੈ ਅਤੇ ਪੱਧਰੀ ਬਿਜਾਈ ਨਾਲੋਂ ਝਾੜ ਵੀ ਜ਼ਿਆਦਾ ਦਿੰਦੀ ਹੈ।


ਨਵੇਂ ਅੱਪਡੇਟ ਲਈ, ਮੇਰਾ ਫਾਰਮਹਾਊਸ ਨਾਲ ਜੁੜੇ ਰਹੋ।