ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਫਰਵਰੀ ਨੂੰ ਦੋ ਦਿਨਾਂ ਦੌਰੇ 'ਤੇ ਵਾਰਾਣਸੀ ਪਹੁੰਚੇ। ਉੱਥੇ ਪੀਐਮ ਮੋਦੀ ਨੇ ਅਮੂਲ ਦੇ ਸਭ ਤੋਂ ਵੱਡੇ ਪਲਾਂਟ ਬਨਾਸ ਡੇਅਰੀ ਦਾ ਉਦਘਾਟਨ ਕੀਤਾ। ਇਹ ਪ੍ਰੋਜੈਕਟ ਲਗਭਗ 1 ਲੱਖ ਲੋਕਾਂ ਨੂੰ ਅਸਿੱਧੇ ਤੌਰ 'ਤੇ ਰੋਜ਼ਗਾਰ ਪ੍ਰਦਾਨ ਕਰੇਗਾ। ਬਨਾਸ ਡੇਅਰੀ ਪੂਰਵਾਂਚਲ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਦੀ ਆਮਦਨ ਦੁੱਗਣੀ ਕਰੇਗੀ। ਇਸ ਪ੍ਰਾਜੈਕਟ ਦੀ ਲਾਗਤ 622 ਕਰੋੜ ਰੁਪਏ ਹੈ ਅਤੇ ਇਸ ਦਾ ਨੀਂਹ ਪੱਥਰ 23 ਦਸੰਬਰ 2021 ਨੂੰ ਰੱਖਿਆ ਗਿਆ ਸੀ। ਬਨਾਸ ਡੇਅਰੀ ਤੋਂ ਬਣੇ ਉਤਪਾਦਾਂ 'ਚ ਦੁੱਧ, ਮਠਿਆਈਆਂ, ਆਈਸਕ੍ਰੀਮ, ਪਨੀਰ, ਖੋਆ, ਘਿਓ ਸ਼ਾਮਲ ਹਨ। ਇਸ ਪ੍ਰੋਜੈਕਟ ਨਾਲ ਪੂਰਵਾਂਚਲ ਦੇ ਲਗਭਗ 1346 ਪਿੰਡਾਂ ਦੇ 1 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਣ ਦੀ ਸੰਭਾਵਨਾ ਹੈ। ਕੰਪਨੀ ਦੇ ਪਲਾਂਟ 'ਚ 750 ਲੋਕਾਂ ਨੂੰ ਸਿੱਧਾ ਰੋਜ਼ਗਾਰ ਮਿਲੇਗਾ ਅਤੇ ਫੀਲਡ 'ਚ 2,350 ਲੋਕਾਂ ਨੂੰ ਰੋਜ਼ਗਾਰ ਮਿਲੇਗਾ। ਪਲਾਂਟ ਦੀ ਸਮਰੱਥਾ ਵਿੱਚ ਤਰਲ ਦੁੱਧ ਦੀ ਪ੍ਰੋਸੈਸਿੰਗ, ਪਾਊਚ ਮਿਲਕ ਪੈਕਿੰਗ, ਮੱਖਣ, ਦਹੀਂ, ਲੱਸੀ, ਆਈਸਕ੍ਰੀਮ, ਪਨੀਰ, ਮਿਠਾਈਆਂ ਸ਼ਾਮਲ ਹਨ।
ਖੇਤੀ ਨਾਲ ਜੁੜੀ ਨਵੀਂ ਜਾਣਕਾਰੀ ਲਈ ਮੇਰਾ ਫਾਰਮਹਾਊਸ ਨਾਲ ਜੁੜੇ ਰਹੋ।