ਖ਼ਬਰਾਂ

ਘਰ ਖ਼ਬਰਾਂ


3 January 2025
project management tool

ਆਲੂ ਦੀ ਫਸਲ ਦੇ ਕੀੜੇ-ਮਕੌੜਿਆਂ ਦੀ ਰੋਕਥਾਮ:


ਚੇਪਾ (ਐਫਿਡ):

ਕੀੜੇ ਦੇ ਬੱਚੇ ਅਤੇ ਬਾਲਗ ਪੱਤਿਆਂ ਦਾ ਰਸ ਚੂਸਦੇ ਹਨ, ਜਿਸ ਨਾਲ ਫ਼ਸਲ ਦਾ ਨੁਕਸਾਨ ਹੁੰਦਾ ਹੈ।


ਰੋਕਥਾਮ:

  • ਖਾਲੀ ਥਾਵਾਂ ਤੇ ਚੇਪੇ ਦੇ ਬਦਲਵੇਂ ਨਦੀਨਾਂ ਨੂੰ ਨਸ਼ਟ ਕਰੋ।
  • ਨਾਈਟ੍ਰੋਜਨ ਖਾਦ ਸੰਤੁਲਿਤ ਮਾਤਰਾ ਵਿੱਚ ਵਰਤੋਂ।
  • ਜਦੋਂ 20 ਕੀੜੇ ਪ੍ਰਤੀ 100 ਪੱਤੇ ਹੋ ਜਾਏ, ਤਾਂ ਪੱਤੇ ਕੱਟ ਦਿਓ।
  • ਮੈਟਾਸਿਸਟਾਕਸ 25 ਈ ਸੀ ਦੀ 300 ਮਿਲੀਲਿਟਰ ਨੂੰ 80-100 ਲਿਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰੋ।


ਕੁਤਰਾ ਸੁੰਡੀ (ਕਟਵਾਰਮ):

ਛੋਟੀ ਅਤੇ ਵੱਡੀ ਸੁੰਡੀ ਪੌਦਿਆਂ ਅਤੇ ਆਲੂਆਂ ਵਿੱਚ ਖੋਡਾਂ ਪਾ ਦਿੰਦੀ ਹੈ।


ਰੋਕਥਾਮ:

ਖਾਲੀ ਥਾਵਾਂ ਅਤੇ ਸੜਕਾਂ ਦੇ ਕਿਨਾਰਿਆਂ 'ਤੇ ਸੁੰਡੀ ਦੇ ਬਦਲਵੇਂ ਨਦੀਨਾਂ ਨੂੰ ਨਸ਼ਟ ਕਰੋ।


ਹੱਡਾ ਭੂੰਡੀ (ਲੀਫ ਮਾਈਨਰ):

ਪੱਤਿਆਂ ਦੇ ਹੇਠਲੇ ਪਾਸੇ ਅੰਡੇ ਦਿੰਦੀ ਹੈ ਅਤੇ ਬੱਚੇ ਪੱਤਿਆਂ ਦਾ ਰਸ ਚੂਸਦੇ ਹਨ।


ਰੋਕਥਾਮ:

ਕੀਟਨਾਸ਼ਕ ਵਰਤੋ ਅਤੇ ਖੇਤ ਸਾਫ਼ ਰੱਖੋ। ਨੋਟ: ਖੇਤ ਦੀ ਸਾਫ਼-ਸਫਾਈ ਅਤੇ ਸਮੇਂ ਸਮੇਂ ਤੇ ਕੀਟਨਾਸ਼ਕ ਛਿੜਕਾਅ ਨਾਲ ਕਿਸਾਨ ਫ਼ਸਲ ਨੂੰ ਕੀੜਿਆਂ ਤੋਂ ਬਚਾ ਸਕਦੇ ਹਨ।


ਹੋਰ ਜਾਣਕਾਰੀ ਲਈ, ਮੇਰਾ ਫਾਰਮਹਾਊਸ ਐਪ ਨਾਲ ਜੁੜੇ ਰਹੋ।